Sri Nanak Prakash
੮੬੮
੪੭. ਨਖਕਾਣਤ ਮੰਗਲ ਸੰਗਲਾਦੀਪ ਰਾਜਾ ਸ਼ਿਵਨਾਭ॥
{ਗੁਰੂ ਜੀ ਸੁਜ਼ਕਿਆ ਬਾਗ ਹਰਾ ਕਰਨਾ} ॥੧੩॥
{ਗੁਰੂ ਜੀ ਦੀ ਪ੍ਰੀਖਿਆ} ॥੧੯॥
{ਪਦਮਨੀ ਭੇਜਂੀ} ॥੩੭..॥
{ਸ਼ਿਵਨਾਭ ਨੇ ਗੁਰੂ ਜੀ ਪਾਸ ਆਅੁਣਾ} ॥੬੪..॥
ਦੋਹਰਾ: ਸ਼੍ਰੀ ਗੁਰ ਪਦ ਨਖ ਕਾਣਤਿ ਜੇ, ਰੁਚਿਰ ਚੰਦ੍ਰਿਕਾ ਮਾਨ
ਕਰਿ ਚਕੋਰ ਮਨ ਆਪਨੋ, ਕਹੌਣ ਕਥਾ ਗਤਿਦਾਨ ॥੧॥
ਕਾਣਤਿ=ਸੁੰਦਰਤਾ
ਰੁਚਿਰ=ਰੁਚੀ ਅੁਪਜਾਅੁਣ ਵਾਲੀ, ਪਾਰੀ ਲਗਣ ਵਾਲੀ; ਸੁੰਦਰ
ਚੰਦ੍ਰਿਕਾ=ਚੰਦ ਦਾ ਪ੍ਰਕਾਸ਼, ਚਾਂਦਨੀ
ਅਰਥ: ਸ਼੍ਰੀ ਗੁਰੂ ਜੀ ਦੇ ਚਰਣਾਂ ਦੇ ਨਹੁੰਆਣ ਦੀ ਜੋ ਸੁੰਦਰਤਾ ਹੈ, ਅੁਹ ਮਾਨੋ ਸੁੰਦਰ ਚਾਂਦਨੀ
ਹੈ, (ਮੈਣ) ਆਪਣੇ ਮਨ ਲ਼ (ਅੁਸ ਦਾ) ਚਕੋਰ ਬਣਾ ਕੇ ਮੁਕਤੀ ਦੇਣ ਹਾਰੀ (ਯਾ,
ਮੁਕਤਿ ਦਾਤੇ ਦੀ) ਕਥਾ (ਅਜ਼ਗੋਣ ਹੋਰ) ਵਰਣਨ ਕਰਦਾ ਹਾਂ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਅਬ* ਸ਼੍ਰੀ ਨਾਨਕ ਕੀਨ ਪਯਾਨਾ
ਮੈਣ ਪੁਨ ਸੰਗਿ ਦੁਤਿਯ ਮਰਦਾਨਾ
ਦੇ ਕਰਿ ਕਿਤਿਕ੧ ਥਾਨ ਅੁਪਦੇਸ਼ਾ
ਸਿਮਰਹੁ ਸਜ਼ਤਿਨਾਮ ਜਗਤੇਸ਼ਾ ॥੨॥
ਗ੍ਰਾਮ ਨਗਰ ਸ਼ੁਭ ਮਗ ਪ੍ਰਗਟਾਵਾ
ਚਲਤਿ ਚਲਤਿ ਸਾਗਰ ਪੁਨ ਆਵਾ
ਜਾਇ ਭਏ ਠਾਂਢੇ ਤਿਹ ਤੀਰਾ੨
ਬੋਲੇ ਸ਼੍ਰੀ ਮੁਖ ਵਾਕ ਗੰਭੀਰਾ ॥੩॥
ਕਹੁ ਬਾਲਾ ਸਾਗਰ ਅਸਗਾਹਾ
ਕਹੂੰ ਨ ਪਜ਼ਯਤਿ ਇਹ ਕੋ ਥਾਹਾ੩
ਜਾਣੋਣ ਪਾਰ ਚਹਿਤਿ ਹਮ ਮਨ ਮੈਣ
ਕਿਸ ਪ੍ਰਕਾਰ ਗਮਨੈਣ ਅਬ ਬਨ ਮੈਣ੪? ॥੪॥
ਨਿਕਟ ਨ ਕੋ ਅਬ ਆਇ ਜਹਾਜਾ
ਜਾਣ ਤੇ ਪਾਰ ਜਾਨ ਹੈ ਕਾਜਾ
ਤੂੰ ਸਾਨੋ ਕਛੁ ਮਸਲਤ ਦੀਜੈ
*ਪਾ:-ਤਬ
੧ਕਈ
੨ਅੁਸ ਦੇ ਕੰਢੇ
੩ਭਾਵ ਡੂੰਘਾ ਹੈ
੪ਪਾਂੀ ਵਿਚ