Sri Nanak Prakash
੯੧੯
੫੦. ਸਤਿਗੁਰ ਮੰਗਲ ਭਰਥਰੀ ਕੌਡਾ॥
{ਭਰਥਰਿ} ॥੨॥
{ਭਰਥਰਿ ਦਾ ਪੂਰਬ ਪ੍ਰਸੰਗ} ॥੧੨॥
{ਕੌਡਾ} ॥੩੩॥
{ਮਰਦਾਨਾ ਰਾਖਸ਼ ਦੇ ਕਾਬੂ} ॥੪੪॥
{ਗੁਰੂ ਜੀ ਦਾ ਬਿਰਦ} ॥੫੨॥
{ਅਦਭੁਤ ਸ਼ੀਸ਼ਾ} ॥੬੯॥
{ਕੌਡੇ ਦਾ ਪੂਰਬ ਪ੍ਰਸੰਗ} ॥੮੪॥
{ਵਿਚਾਰ ਰੂਪ ਦਰਪਨ} ॥੯੮॥
ਦੋਹਰਾ: ਮਯਾ ਸਦਨ ਪੰਕਜ ਬਦਨ ਮੋਹ ਕਦਨ ਗਤਿਦੈਨ
ਚਰਨ ਸ਼ਰਨ ਤਿਨ ਪਰਨ ਮਮ ਦਰਸ਼ਨ ਪਰਸਨ ਚੈਨ ॥੧॥
ਮਯਾ=ਕ੍ਰਿਪਾ, ਮੇਹਰ ਸਦਨ=ਘਰ
ਬਦਨ=ਮੂੰਹ, ਮੁਖੜਾ ਪੰਕਜ=ਕਮਲ
ਪੰਕਜ ਬਦਨ=ਮੁਖਾਰਬਿੰਦ ਕਦਨ=ਕਜ਼ਟਂ ਵਾਲਾ
ਪਰਨ=ਆਸਰਾ ਪਰਸਨ=ਛੁਹ
ਚੈਨ=ਸੁਖ, ਆਰਾਮ
ਅਰਥ: ਮੇਹਰ ਦਾ ਘਰ (ਸੰਸਾਰ ਦੇ) ਮੋਹ ਲ਼ ਕਜ਼ਟਕੇ ਮੁਕਤੀ ਦੇਣਹਾਰੇ (ਸ਼੍ਰੀ ਸਤਿਗੁਰੂ ਜੀ,
ਜਿਨ੍ਹਾਂ) ਦਾ ਮੁਖੜਾ ਕਮਲ (ਵਰਗਾ ਸੁੰਦਰ) ਹੈ, ਅੁਨ੍ਹਾਂ ਦੇ ਚਰਨਾਂ ਦੀ ਸ਼ਰਨ ਦਾ ਮੈਲ਼
ਆਸਰਾ ਹੈ, (ਜਿਨ੍ਹਾਂ ਚਰਨਾਂ ਦੇ) ਦਰਸ਼ਨ ਅਰ ਛੁਹ ਪ੍ਰਾਪਤੀ ਨਾਲ ਸੁਖ (ਪ੍ਰਾਪਤ)
ਹੁੰਦਾ ਹੈ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਆਗੈ ਗਮਨੇ ਸ਼੍ਰੀ ਗੁਰੂ ਪੂਰੇ
ਨਿਜ ਦਾਸਨ ਜੋ ਦੇਣ ਗਤਿ ਰੂਰੇ
ਭਰਥਰਿ੧ ਆਸ਼੍ਰਮ ਜਹਾਂ ਸੁਹਾਵਨ {ਭਰਥਰਿ}
ਤਹਾਂ ਜਾਇ ਪਹੁੰਚੇ ਜਸੁਪਾਵਨ੨ ॥੨॥
ਜਿਹ ਮਾਨਹਿ ਸੋ ਸਗਰੋ ਦੇਸ਼ਾ
ਤ੍ਰੀਯ ਰਾਜ ਪੁਨਿ ਅਪਰ੩ ਨਰੇਸ਼ਾ
ਪੂਜਕ ਹੁਤੇ ਸਰਬ ਨਰ ਨਾਰੀ
ਮਹਿਮਾ ਯੋਗਨ ਕੀ ਤਹਿਣ ਭਾਰੀ ॥੩॥
ਤਿਹ ਆਸ਼੍ਰਮ ਕੇ ਜਾਇ ਸਮੀਪਾ
ਬੈਸਿ ਗਏ ਬੇਦੀ ਕੁਲਦੀਪਾ
੧ਭਰਥਰੀ ਦਾ
੨ਪਵਿਜ਼ਤ੍ਰ ਜਸ ਵਾਲੇ
੩ਹੋਰ