Sri Nanak Prakash

Displaying Page 924 of 1267 from Volume 1

੯੫੩

੫੨. ਗੁਰਚਰਣ ਮੰਗਲ ਮਛ, ਕਲਿ, ਨਾਰਦ॥

{ਮਜ਼ਛ ਦਾ ਪ੍ਰਸੰਗ} ॥੮॥
{ਮਜ਼ਛ ਦਾ ਪੂਰਬ ਪ੍ਰਸੰਗ} ॥੧੫॥
{ਕਲਹ ਮਿਲਾਪ} ॥੨੮॥
{ਨਾਰਦ ਮਿਲਾਪ} ॥੩੩॥
{ਸ੍ਰੋਤਿਆਣ ਦਾ ਭਾਈ ਬਾਲੇ ਲ਼ ਪ੍ਰਸ਼ਨ} ॥੫੧॥
{ਦ੍ਰਿਸ਼ਟਾਂਤ ਗਰੀਬ ਤੇ ਅਮੀਰ ਦਾ ਪੇਟ ਦਰਦ} ॥੫੫॥
ਦੋਹਰਾ: ਸ਼੍ਰੀ ਗੁਰੁ ਚਰਨ ਸੁ ਛਤਰ ਸਿਰ ਸਦਾ ਅਟਲ ਜਿਹ ਛਾਯ
ਆਤਪ ਯਮ ਕੀ ਯਾਤਨਾ ਕਿਅੁਣ ਸਮੀਪ ਸੋ ਆਯ ॥੧॥
ਸਦਾ=ਸਦਾ, ਹਮੇਸ਼, ਜੋ ਕਦੇ ਨ ਜਾਏ
ਅਟਲ=ਅਟਜ਼ਲ, ਜੋ ਕਦੇ ਨਾ ਟਲੇ, ਮੁਰਾਦ ਹੈ ਜੋ ਇਕਰਸ ਰਹਿਣਦੀ ਹੈ
ਸੂਰਜ ਵਾਣੂ ਸਵੇਰੇ ਹੋਰ, ਦੁਪਹਿਰੇ ਹੋਰ, ਲੋਢੇ ਪਹਿਰ ਹੋਰ, ਸਿਆਲੇ ਹੋਰ, ਹੁਨਾਲੇ ਹੋਰ
ਨਹੀਣ ਹੁੰਦੀ
ਆਤਪ=ਧੁਜ਼ਪ
ਯਾਤਨਾ=ਪੀੜ, ਤੜਫਨੀ, ਓਹ ਪੀੜ ਜੋ ਨਰਕ ਵਿਜ਼ਚ ਹੁੰਦੀ ਹੈ
ਸਮੀਪ=ਨੇੜੇ
ਅਰਥ: ਸ਼੍ਰੀ ਗੁਰੂ ਜੀ ਦੇ ਚਰਨਾਂ (ਰੂਪੀ) ਸ੍ਰੇਸ਼ਟ ਛਤਰ (ਜਿਸਦੇ) ਸਿਰ ਤੇ ਹੈ, ਜਿਸ (ਛਤਰ
ਦੀ) ਛਾਯਾ ਸਦਾ ਤੇ ਅਜ਼ਟਲ ਹੈ, ਅੁਸ ਦੇ ਨੇੜੇ ਯਮ ਦੀ ਪੀੜਾ (ਰੂਪੀ) ਧੁਜ਼ਪ ਕਿਅੁਣ
ਆਵੇਗੀ
ਸ੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਬਾਸੁਰ ਕਿਤਕ ਬਿਸ਼ੰਭਰ ਮਾਂਹੀ
ਰਹਿ, ਦੁਰਮਤਿ ਬਹੁ ਨਰ ਕੀ ਦਾਹੀ੧
ਮੁਕਤਿ ਪੰਥ ਸਿਜ਼ਖੀ ਪ੍ਰਗਟਾਈ
ਸਿਮਰਹਿ ਸਜ਼ਤਿਨਾਮ ਸੁਖਦਾਈ ॥੨॥
ਏਕ ਦਿਵਸ ਬੈਸੇ ਗਤਿਦਾਨੀ
ਬੋਲੋ ਮਰਦਾਨਾ ਅਸ ਬਾਨੀ
ਇਸੇ ਸਥਾਨ ਰਹਿਨ ਤੁਮ ਆਏ
ਦੇਖੋ ਨਗਰ ਰੁਚਿਰ ਮਨ ਭਾਏ? ॥੩॥
ਕੈ ਤੁਮ ਨਿਕਸੇ ਹੋਇ ਅੁਦਾਸੀ
ਪਰਚ ਰਹੇ ਕਰਿ ਰਿਦਾ ਬਿਲਾਸੀ
ਅਪਰ ਦੇਸ਼ ਕੀ ਕੀਜੈ ਸੈਲਾ
ਜਿਤ ਇਜ਼ਛਾ ਗਮਨਹੁ ਤਿਤ ਗੈਲਾ੨? ॥੪॥


੧ਸਾੜੀ
੨ਅੁਸਦੇ ਰਸਤੇ

Displaying Page 924 of 1267 from Volume 1