Sri Nanak Prakash
੯੬੮
੫੩. ਗੁਰਚਰਣ ਮੰਗਲ ਸੁਧਰਸੈਨ॥
{ਬਿਸੀਹਰ ਦੇਸ਼ ਦਾ ਰਾਜਾ ਸੁਧਰਸੈਨ} ॥੪॥
{ਝੰਡਾ ਬੇਢੀ} ॥੯ ॥ {ਇੰਦ੍ਰਸੈਨ} ॥੧੩॥
{ਗੁਰੂ ਜੀ ਵਲੋਣ ਗਿਆਨ ਅੁਪਦੇਸ਼} ॥੪੭॥
{ਧਨ ਧਾਨ ਅਰਪਨ} ॥੫੨ ॥ {ਸਰੀਰ ਅਰਪਨ} ॥੫੫॥
{ਅੰਤਹਕਰਨ ਅਰਪਨ} ॥੫੯ ॥ {ਸੰਕਲਪ ਮਨ ਦਾ ਧਰਮ} ॥੬੧॥
{ਨਿਸ਼ਚਾ ਬੁਜ਼ਧ ਦਾ ਧਰਮ} ॥੬੪ ॥ {ਚਿਤਵਨਾ ਚਿਜ਼ਤ ਦਾ ਧਰਮ} ॥੬੬॥
{ਹਅੁਮੈ ਅਹੰਕਾਰ ਦਾ ਧਰਮ} ॥੬੭॥
{ਇੰਦ੍ਰਸੈਨ ਲ਼ ਮੰਜੀ ਬਖਸ਼ਂ ਲਗੇ} ॥੭੬ ॥ {ਝੰਡੇ ਲ਼ ਮੰਜੀ ਬਖਸ਼ੀ} ॥੭੯॥
{ਸੁਧਰਸੈਨ ਗੁਰੂ ਜੀ ਦੀ ਸ਼ਰਨ} ॥੯੦ ॥ {ਸੁਧਰਸੈਨ ਦੀ ਨਿਮ੍ਰਤਾ} ॥੯੮॥
ਦੋਹਰਾ: ਸ਼੍ਰੀ ਗੁਰੂ ਪਗ ਗਿਰ ਓਟ ਮਮ,
ਛੋਡੋਣ ਕਬਹੁਣ ਨ ਭੂਲ
ਬਿਘਨ ਜਿ ਪਵਨ ਸਮਾਨ ਹੈਣ,
ਤਾਂ ਕੋ ਡਰ ਨਹਿਣ ਮੂਲ ॥੧॥
ਗਿਰ=ਪਹਾੜ ਪਰਬਤ,
ਓਟ=ਆਸਰਾ, ਓਹਲਾ, ਏਹ ਦ੍ਰਿਸ਼ਟਾਂਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਭੀ ਆਯਾ
ਹੈ:- ਤੂੰ ਪਰਬਤ ਮੇਰਾ ਓਲਾ
ਅਰਥ: ਸ਼੍ਰੀ ਗੁਰੂ ਜੀ ਦੇ ਚਰਣ ਪਹਾੜ (ਵਾਣੂ) ਮੇਰਾ ਆਸਰਾ ਹਨ, ਕਦੇ ਭੁਜ਼ਲਕੇ (ਭੀ) ਮੈਣ
(ਇਨ੍ਹਾਂ ਲ਼) ਨਾਂ ਛਜ਼ਡਾਂ, (ਕਿਅੁਣਕਿ) ਵਿਘਨ ਜੋ ਪਵਨ ਵਾਣੂ ਹਨ (ਪਰਬਤ ਦੇ ਓਹਲੇ)
ਅੁਨ੍ਹਾਂ ਦਾ ਡਰ ਮੂਲੋਣ ਨਹੀਣ (ਰਹਿੰਦਾ)
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਕਹਿ ਬਾਲਾ ਸ੍ਰੀ ਅੰਗਦ! ਸੁਨੀਏ
ਗੁਰੂ ਇਤਿਹਾਸ ਸਰਬ ਸ਼ੁਭ ਗੁਨੀਏ
ਨਾਰਦ ਸੋਣ ਮਿਲਿ ਕਰਿ ਤਿਹ ਕਾਲਾ
ਆਗੇ ਗਵਨੇ ਦੀਨਦਯਾਲਾ ॥੨॥
ਸਿੰਧ ਵਿਖੈ ਟਾਪੂ ਇਕ ਆਵਾ
ਦੇਸ਼ ਬਿਸੀਹਰ ਜਾ ਕੋ* ਨਾਂਵਾ
ਪਾ:-ਗੁਨ
*ਤਵਾਰੀਖ ਖਾਲਸਾ ਦੇ ਕਰਤਾ ਨੇ ਝੰਡੇ ਬਾਢੀ ਤੇ ਸੁਧਰ ਸੇਨ ਦਾ ਮਿਲਾਪ ਮਨੀਪੁਰ ਰਾਸਤ ਦੀ ਤਦੋਣ ਦੀ
ਰਾਜਧਾਨੀ ਅਸੀਮਫਲ ਵਿਜ਼ਚ ਲਿਖਿਆ ਹੈ, ਇਸ ਤੋਣ ਜਾਪਦਾ ਹੈ ਕਿ ਬਿਸੀਹਰ ਦੇਸ ਤੋਣ ਇਹ ਇਲਾਕਾ ਮੁਰਾਦ
ਹੈ ਕਈਆਣ ਦੇ ਖਾਲ ਈਰਾਨ ਦੇ ਬੁਸ਼ਾਇਰ ਤੇ ਯੂ.ਪੀ. ਦੀ ਰਾਸਤ ਰਾਮਪੁਰ ਬੁਸ਼ਾਇਰ ਵਲ ਬੀ ਜਾਣਦੇ
ਹਨ, ਪਰ ਅਜ਼ਗੇ ਚਲਕੇ ਸਰਨਦੀਪ ਦਾ ਗ਼ਿਕਰ ਹੈ ਓਹ ਸੋਨਦੀਪ ਟਾਪੂ ਤੋਣ ਮੁਰਾਦ ਹੈ ਜੋ ਮਨੀਪੁਰ ਤੋਣ ਹੇਠਾਂ
ਬ੍ਰਹਮਪੁਜ਼ਤ੍ਰਾ ਦੇ ਮੁਹਾਨੇ ਤੋਣ ਪੂਰਬ ਰੁਖ ਲ਼ ਹੈ, ਏਸ ਹਿਸਾਬ ਬਿਸੀਅਰ ਦੇਸ਼ ਓਸੇ ਪਾਸੇ (ਮਨੀਪੁਰ ਵਜ਼ਲ) ਹੀ
ਸਹੀ ਹੁੰਦਾ ਹੈ ਪੁ: ਜ: ਸਾਖੀ ਵਿਚ ਝੰਡੇ ਲ਼ ਜੁਗਾਵਲੀ ਮਿਲੀ ਨਗਰ ਛੁਟਘਾਟਕਾ' ਛੁਟ ਘਾਟਿਕਾ
ਚਿਟਾਗਾਂਗ ਦਾ ਵਿਗੜਿਆ ਨਾਮ ਮਲੂਮ ਦੇਣਦਾ ਹੈ