Sri Nanak Prakash
੯੮੪
੫੪. ਗੁਰ ਚਰਨ ਮੰਗਲ ਮਧੁਰਬੈਨ, ਦੇਵਲੂਤ ਰਾਖਸ਼॥
{ਬ੍ਰਹਮ ਪੁਰ} ॥੧੦॥
{ਮਰਦਾਨੇ ਦੇ ਖਿਝ ਕੇ ਕਹੇ ਬਚਨ} ॥੧੬॥
{ਮਧੁਰਬੈਨ} ॥੧੭॥
{ਜਪ, ਤਪ, ਕਰਮ, ਨਾਮ ਬਿਨਾਂ ਨਿਹਫਲ} ॥੩੧॥
{ਮਰਦਾਨੇ ਨਾਲ ਬਿਲਾਸ ਦੇ ਬਚਨ} ॥੫੩॥
{ਰਾਕਸ਼ਾਂ ਦਾ ਰਾਜਾ} ॥੬੫ ॥ {ਰਾਕਸ਼ ਅੰਨ੍ਹੇ ਹੋਏ} ॥੭੫॥
{ਸਜ਼ਤ ਵਾਰੀ ਪਰਤਾਵਾ} ॥੮੧ ॥ {ਦੇਵਲੂਤ} ॥੮੯॥
ਦੋਹਰਾ: ਸ਼ਾਰਦੂਲ ਸ਼੍ਰੀ ਗੁਰੁ ਚਰਨ, ਸ਼ਰਨ ਪਰੋ ਮੈਣ ਧਾਇ
ਜੰਬੁਕ ਜਮ ਬਪੁਰਾ ਨਿਬਲ, ਤਾਂ ਕੋ ਕਹਾਂ ਬਸਾਇ ॥੧੧॥
ਸ਼ਾਰਦੂਲ=ਸ਼ੇਰ ਸੰਸ: ਸ਼ਾਰਦੂਲ॥
ਜੰਬੁਕ=ਗਿਦੜ ਸੰਸ: ਜਮਬੁਕ॥
ਬਪੁਰਾ=ਵਿਚਾਰਾ, ਗ੍ਰੀਬ
ਬਸਾਇ=ਵਸਹੈ, ਵਸ ਚਲੇ, ਪੇਸ਼ ਜਾਵੇ
ਅਰਥ: ਸ਼੍ਰੀ ਗੁਰੂ ਜੀ ਦੇ ਚਰਨ ਸ਼ੇਰ (ਸਮਾਨ ਹਨ), ਮੈਣ ਦੌੜ ਕੇ ਅੁਨ੍ਹਾਂ ਦੀ ਸ਼ਰਨ ਜਾ ਪਿਆ
ਹਾਂ, (ਹੁਣ ਭਲਾ) ਜਮ ਦਾ, (ਜੋ) ਨਿਰਬਲ ਤੇ ਬਪੁੜਾ ਗਿਦੜ ਹੈ, ਕੀ ਵਸ ਚਜ਼ਲੇ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸੁਨਹੁ ਕਥਾ ਸ਼੍ਰੀ ਅੰਗਦ ਰੂਰੀ
ਸਰਬ ਕਾਮਨਾ ਕਰਹਿ ਜੁ ਪੂਰੀ
ਸੁਧਰਸੈਨ ਕੇ ਦੇ ਅੁਰ ਧੀਰਾ੧
ਗਮਨੇ ਆਗੇ ਗੁਨੀ ਗਹੀਰਾ ॥੨॥
ਚਲੇ ਜਾਹਿਣ ਸਾਗਰ ਪੈ ਐਸੇ
ਬਿਨਾਂ ਪੰਕ ਧਰਨੀ ਪਰ ਜੈਸੇ
ਭਨਤਿ ਜਾਤਿ ਸ਼੍ਰੀ ਮੁਖ ਤੇ ਬਚਨਾ
ਹਾਸ ਕਰਨ ਦੀ ਜਿਨ ਮਹਿਣ ਰਚਨਾ ॥੩॥
ਟਾਪੂ ਆਵਾ ਏਕ ਅਗਾਰੀ
ਗਮਨ ਕੀਨ ਪੁਨ ਤਾਂਹਿ ਮਝਾਰੀ
ਦੋਇ ਕੋਸ ਤੇ ਪੁਰਿ ਇਕ ਦੇਖਾ
ਅਤਿ ਸੁੰਦਰ ਜਿਹ ਦੁਰਗ੨ ਬਿਸ਼ੇਖਾ ॥੪॥
ਤਿਹ ਠਾਂ ਬੈਸਿ ਗਏ ਗਤਿਦਾਨਾ
ਨਿਕਟ ਨਗਰ ਨਹਿਣ ਕੀਨ ਪਯਾਨਾ
ਤੀਨ ਦਿਵਸ ਬੀਤੇ ਅੁਦਿਆਨਾ੧
੧ਧੀਰਜ
੨ਫਸੀਲ