Sri Nanak Prakash

Displaying Page 973 of 1267 from Volume 1

੧੦੦੨

੫੫. ਗੁਰ ਚਰਣ ਮੰਗਲ ਦੇਵਲੂਤ, ਬਨਮਾਨਸ ਰਾਖਸ਼॥

{ਦੇਵਲੂਤ ਪ੍ਰਤੀ ਅੁਪਦੇਸ਼} ॥੭..॥
{ਬਨਮਾਨਸ} ॥੨੫॥
{ਦੈਣਤ ਨੇ ਮਰਦਾਨਾ ਸਾਬਤ ਨਿਗਲਨਾ} ॥੫੨॥
{ਦੈਣਤ ਦੀ ਪੂਰਬ ਕਥਾ} ॥੭੧॥
{ਸਤਿਸੰਗਤਿ ਮਹਿਮਾ} ॥੭੮॥
ਦੋਹਰਾ: ਸ਼੍ਰੀ ਗੁਰੁ ਚਰਨ ਖਗੇਸ਼ ਸਮ, ਜਾਇ ਸ਼ਰਨ ਤਿਨ ਕੋਇ
ਜਗ ਬੰਧਨ ਅਹਿਰਾਜ ਸੇ, ਮੁਕਤੈ ਤਿਨ ਤੇ ਸੋਇ** ॥੧॥
ਖਗੇਸ਼=ਗਰੁੜ ਸੰਸ: ਖਗ=ਪੰਛੀ ਏਸ਼=ਮਾਲਿਕ ਪੰਛੀਆਣ ਦਾ ਸੁਆਮੀ, ਭਾਵ
ਗਰੁੜ॥
ਅਹਿਰਾਜ=ਸਜ਼ਪਾਂ ਦਾ ਵਜ਼ਡਾ (ਅ) ਵਜ਼ਡੇ ਵਜ਼ਡੇ ਸਜ਼ਪ, ਨਾਗ ਸੰਸ: ਅਹਿ=ਸਜ਼ਪ
ਰਾਜ=ਵਡਾ=ਸ਼ੇਸ਼ ਨਾਗ
ਅਰਥ: ਸ਼੍ਰੀ ਗੁਰੂ ਜੀ ਦੇ ਚਰਣ ਗਰੁੜ ਸਮਾਨ ਹਨ, ਜਗਤ ਦੇ ਬੰਧਨ ਵਜ਼ਡੇ ਵਜ਼ਡੇ ਸਜ਼ਪਾਂ ਸਮਾਨ
ਹਨ (ਜੋ) ਕੋਈ ਅੁਨ੍ਹਾਂ (ਚਰਣਾਂ) ਦੀ ਸ਼ਰਨ ਜਾ ਪਵੇ ਓਹ ਅੁਨ੍ਹਾਂ (ਜਗਬੰਧਨਾਂ) ਤੋਣ
ਛੁਟਕਾਰਾ ਪਾ ਲੈਣਦਾ ਹੈ
ਭਾਵ: ਜੋ ਅਹਿਰਾਜ ਤੋਣ ਮਤਲਬ ਵਜ਼ਡੇ ਸਜ਼ਪਾਂ ਦਾ ਲਈਏ ਤਾਂ ਜਗ ਬੰਧਨਾਂ ਨਾਲ ਸੁਹਣਾ
ਢੁਕਦਾ ਹੈ, ਕਿਅੁਣਕਿ ਕਵਿ ਜੀ ਨੇ ਜਗ ਬੰਧਨਾਂ ਲ਼ ਬਹੁਵਚਨ ਲਿਖਿਆ ਹੈ ਇਸ
ਲਈ ਦ੍ਰਿਸ਼ਟਾਂਤ ਵਿਚ ਕਹੇ ਪਦਾਂ ਦਾ ਭਾਵ ਬੀ ਬਹੁਵਚਨ ਵਿਚ ਚਾਹੀਦਾ ਹੈ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸੁਨਹੁ ਗੁਰੂ ਅੰਗਦ ਗਤਿ ਦਾਨੀ
ਕਥਾ ਰਸਾਲ ਬਿਸਾਲ ਸੁਹਾਨੀ
ਦੇਵਲੂਤ ਨਿਜ ਭ੍ਰਿਜ਼ਤ੧ ਬੁਲਾਏ
ਤੂਰਨ ਰਾਖਸ਼ ਸਪਤ ਪਠਾਏ੨ ॥੨॥
ਤਿਨ ਤੇ ਫਲਣ ਮਧੁਰੇ ਮੰਗਵਾਏ
ਅੁਜ਼ਤਮ ਔਰ ਅੰਨ ਅਨਿਵਾਏ
ਕਰੁਨਾਨਿਧਿ ਕੇ ਧਰੇ ਅਗਾਰੀ
ਹਾਥ ਜੋਰਿ ਕਰਿ ਗਿਰਾ ਅੁਚਾਰੀ ॥੩॥
ਦੋਹਰਾ: ਕਰਹੁ ਰਸੋਈ ਸੰਤ ਜੀ!
ਭੋਜਨ ਅਚਹੁ ਬਨਾਇ
ਸ਼ਰਧਾ ਪੂਰਨ ਕੀਜਿਯੇ


ਪਾ:-ਜੋਇ
**ਪਾ:-ਮੁਕਤ ਤਿਨੈ ਤੇ ਹੋਇ
੧ਆਪਣੇ ਦਾਸ
੨ਭੇਜੇ

Displaying Page 973 of 1267 from Volume 1